ਸ਼ੁਰੂ ਦੇ ਸਾਲਾਂ ਵਿੱਚ ਹੋਇਆ ਵਿਕਾਸ ਹੀ ਬਾਕੀ ਦੀ ਜ਼ਿੰਦਗੀ ਦੀ ਬੁਨਿਆਦ ਬਣਦਾ ਹੈ।
ਮਹੀਨੇ :
6
ਜਾਂਚ ਕਰਨ ਲਈ ਮੁੰਹ ਵਿੱਚ ਵਸਤੂ ਪਾਉਂਦਾ ਹੈ ————
ਖਿਡੌਣਾ ਫੜਨ ਲਈ ਯਤਨ ਕਰਦਾ ਹੈ
ਢਿੱਡ ਤੋਂ ਘੁੰਮਦਾ ਹੈ ਅਤੇ ਪਿੱਠ ਤੇ ਲਿਟ ਜਾਂਦਾ ਹੈ।
ਹੱਥਾਂ ਦੀ ਮਦਦ ਲੈ ਕੇ ਖ਼ੁਦ ਨੂੰ ਬੈਠਣ ਵਿੱਚ ਸਹਿਯੋਗ ਦਿੰਦਾ ਹੈ।
ਮੁਸਕਰਾਉਂਦਾ ਹੈ, ਹੱਸਦਾ ਹੈ ਅਤੇ ਚੀਕਾਂ ਮਾਰਦਾ ਹੈ।
ਪਰੀਚਿਤ ਲੋਕਾਂ ਨੂੰ ਪਛਾਣਦਾ ਹੈ।
9
2 ਵਸਤੂਆਂ ਨੂੰ ਇੱਕ ਦੂਸਰੇ ਵਿੱਚ ਮਾਰਦਾ ਹੈ ਅਤੇ ਇੱਕ ਹੱਥ ਤੋਂ ਦੂਸਰੇ ਹੱਥ ਵਿੱਚ ਦਿੰਦਾ ਹੈ।
ਨਿਗਾਹ ਤੋਂ ਬਾਹਰ ਹੋਈ ਵਸਤੂ ਨੂੰ ਲੱਭਦਾ ਹੈ।
ਬਿਨਾਂ ਸਹਾਇਤਾ ਦੇ ਬੈਠ ਜਾਂਦਾ ਹੈ ਅਤੇ ਸਹਾਰੇ ਤੋਂ ਬਿਨਾਂ ਬੈਠਾ ਰਹਿੰਦਾ ਹੈ।
ਵਸਤੂਆਂ ਨੂੰ ਇੱਕ ਹੱਥ ਤੋਂ ਦੂਸਰੇ ਹੱਥ ਵਿੱਚ ਦਿੰਦਾ ਹੈ।
ਨਾਮ ਬੁਲਾਉਣ ਤੇ ਦੇਖਦਾ ਹੈ।
ਪੀਕ-ਅ-ਬੂ ਖੇਡਣ ਵਿੱਚ ਆਨੰਦ ਮਾਣਦਾ ਹੈ।
ਵਿਭਿੰਨ ਆਵਾਜ਼ਾਂ ਕੱਢਦਾ ਹੈ, ਜਿਵੇਂ ——————————–“ਬਾਬਾਬਾ ”
12
ਕੰਟੇਨਰ ਵਿੱਚ ਵਸਤੂ ਰੱਖਦਾ ਹੈ।
ਫਰਨੀਚਰ ਦਾ ਸਹਾਰਾ ਲੈ ਕੇ ਖੜਦਾ ਹੈ ਅਤੇ ਕਦਮ ਚੱਕਦਾ ਹੈ।
ਅੰਗੂਠੇ ਅਤੇ ਪਹਿਲੀ ਉਂਗਲ ਦੇ ਵਿੱਚ ਛੋਟੀਆਂ ਚੀਜ਼ਾਂ ਫੜਦਾ ਹੈ।
ਹੱਥ ਨਾਲ “ਬਾਏ” ਜਾਂ “ਹਾਏ” ਕਹਿੰਦਾ ਹੈ।
ਆਪਣੇ ਮਾਤਾ-ਪਿਤਾ ਨੂੰ “ਮਾਮਾ” ਜਾਂ “ਡਾਡਾ” ਜਾਂ ਅਜਿਹਾ ਕੁਛ ਬੁਲਾਉਂਦਾ ਹੈ।
18
ਖਿਡੌਣਿਆਂ ਨਾਲ ਖੇਡਦਾ ਹੈ।
ਆਪਣੇ ਆਪ ਤੁਰਦਾ ਹੈ।
ਫਰਨੀਚਰ ਉਤੇ ਚੜ੍ਹਦਾ ਤੇ ਉਤਰਦਾ ਹੈ।
ਆਪਣੀ ਰੁਚੀ ਦੀ ਵਸਤੂ ਦਿਖਾਉਣ ਲਈ ਇਸ਼ਾਰਾ ਕਰਦਾ ਹੈ।
“ਮਾਮਾ” ਅਤੇ “ਡਾਡਾ” ਤੋਂ ਬਿਨਾ ਵੀ 3 ਜਾਂ 4 ਸ਼ਬਦ ਹੋਰ ਬੋਲ ਲੈਂਦਾ ਹੈ।
1-ਕਦਮੀ ਹਦਾਇਤਾਂ ਨੂੰ ਪੂਰਾ ਕਰਦਾ ਹੈ।
24
ਆਮ ਕਾਲਪਨਿਕ ਨਾਟਕ ਜਿਵੇਂ ਕਿ ਗੁੱਡੀ ਨੂੰ ਖਵਾਉਣ ਦਾ ਨਾਟਕ ਕਰਨਾ ।
ਭੱਜਦਾ ਹੈ ਤੇ ਗੇਂਦ ਨੂੰ ਕਿੱਕ ਮਾਰਦਾ ਹੈ।
ਆਪਣੇ ਆਪ ਖਾ ਲੈਂਦਾ ਹੈ (ਉਂਗਲਾਂ, ਚਮਚੇ ਅਤੇ ਕਾਂਟੇ ਚਮਚੇ ਨਾਲ)
ਕਿਤਾਬ ਵਿੱਚ ਵਸਤੂਆਂ ਵੱਲ ਇਸ਼ਾਰਾ ਕਰਦਾ ਹੈ।
ਘੱਟੋ-ਘੱਟ 2 ਸ਼ਬਦ ਇਕੱਠੇ ਬੋਲਦਾ ਹੈ।
30
ਵਸਤੂਆਂ ਨਾਲ ਖੇਡਣ ਦਾ ਨਾਟਕ ਕਰਦਾ ਹੈ।
ਦੋਵੇਂ ਪੈਰਾਂ ਨਾਲ ਜ਼ਮੀਨ ਤੋਂ ਉਛਲਦਾ ਹੈ।
2-3 ਸ਼ਬਦ ਇਕੱਠੇ ਬੋਲਦਾ ਹੈ।
ਕਿਤਾਬ ਵਿੱਚ ਵਸਤੂਆਂ ਦੀ ਪਛਾਣ ਕਰਦਾ ਹੈ। ————————- 2-ਕਦਮੀ ਹਦਾਇਤਾਂ ਨੂੰ ਪੂਰਾ ਕਰਦਾ ਹੈ।
36
9-10 ਬਲਾਕਾਂ ਦਾ ਟਾਵਰ ਬਣਾ ਲੈਂਦਾ ਹੈ।
ਪੌੜੀਆਂ ਚੜ੍ਹ ਅਤੇ ਉੱਤਰ ਲੈਂਦਾ ਹੈ।
ਪਹਿਰਾਵੇ ਪੌਣ ਤੇ ਉਤਾਰਨ ਵਿੱਚ ਦਿਲਚਸਪੀ ਲੈਂਦਾ ਹੈ।
ਦੂਸਰੇ ਬੱਚਿਆਂ ਵੱਲ ਧਿਆਨ ਦਿੰਦਾ ਹੈ ਅਤੇ ਉਹਨਾਂ ਨਾਲ ਖੇਡਦਾ ਹੈ।
“ਕੌਣ”, “ਕੀ”, “ਕਿੱਥੇ” ਅਤੇ “ਕਿਉਂ” ਵਾਲੇ ਸਵਾਲ ਪੁੱਛਦਾ ਹੈ।
ਗੱਲ-ਬਾਤ ਵਿੱਚ ਛੋਟੇ ਵਾਕਾਂ ਦਾ ਪ੍ਰਯੋਗ ਕਰਦਾ ਹੈ।
ਜੇ ਤੁਹਾਨੂੰ ਵਿਕਾਸ ਬਾਰੇ ਸ਼ੰਕਾ ਜਾਂ ਸਵਾਲ ਹਨ ,ਸਾਨੂੰ ਸੰਪਰਕ ਕਰੋ: leoras@reachchild.org